psychotic - diljit dosanjh lyrics
ਜ਼ੁਲਫ਼ਾਂ ਨੇ ਦੱਸ ਜਾਂਦੀਆਂ
ਦੱਸ ਜਾਂਦੀਆਂ ਕਦੋਂ ਬੱਦਲ਼ਾਂ ‘ਚੋਂ ਵਰ੍ਹਨਾ ਪਾਣੀ
ਨੀ ਤੂੰ ਮੈਨੂੰ ਐ ਖਿੱਚਦੀ
ਐ ਖਿੱਚਦੀ, ਜਿਵੇਂ ਰੱਬ ਸਾਡੀ ਲਿਖਦਾ ਕਹਾਣੀ
ਅੱਖ ਮਿਲ਼ਾ ਕੇ, ਦੁਨੀਆ ਛਡਾ ਕੇ ਐਨੀ ਖ਼ਤਾ ਕਰ ਨੀ
ਕੋਲ਼ ਬੁਲਾ ਕੇ, ਗਲ਼ ਨਾਲ਼ ਲਾ ਕੇ ਮੈਨੂੰ ਫ਼ਨਾ ਕਰ ਨੀ

ਤੈਨੂੰ ਤੱਕਦੇ ਜ਼ਮਾਨੇ ਲੰਘ ਗਏ, ਤੇ ਕਿੱਥੇ ਦੁਨੀਆ, ਪਤਾ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ

ਤੇਰੀ ਜ਼ੁਲਫ਼ਾਂ ਦੀਆਂ ਰਾਤਾਂ, ਤੇਰੇ ਮੁਖੜੇ ਦੇ ਵਰਗੇ ਦਿਨ
ਤੇਰੀ ਬੋਲੀ ਨਜ਼ਮ ਵਰਗੀ, ਜੁੜਦੀ ਨਾ ਸ਼ਾਇਰੀ ਤੇਰੇ ਬਿਨ
ਅੱਖਾਂ ਮਿਲਾਉਣਾ, ਨੀਂਦਾਂ ਚੁਰਾਉਣਾ ਤੇਰੀ ਅਦਾ ਐ ਨੀ
ਤੇਰੇ ਸਿਵਾ ਨੀ ਜੀਣਾ ਗੁਨਾਹ ਨੀ, ਮੈਨੂੰ ਪਤਾ ਐ ਨੀ

ਤੈਥੋਂ ਵਿਛੜਾਂ ਤੇ ਮਰ ਜਾਵਾਂ, ਐਦੋਂ ਵੱਧ ਕੇ ਸਜ਼ਾ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ
ਤੇਰੇ ਮੋਢੇ ਲਿਬਾਸਾਂ ਦਾ ਰੰਗ ਮੇਰੇ ਸੁਪਨਿਆਂ ਵਰਗਾ
ਤੇਰੇ ਸੌਹਾਂ ਲਿਖੇ ਦਿਲ ‘ਤੇ, ਮੈਂ ਅੱਖਰ ਇਸ਼ਕ ਦੇ ਪੜ੍ਹਦਾ
ਚਾਹਵਾਂ ਵੀ ਤੈਨੂੰ, ਹੋਣਾ ਵੀ ਤੇਰਾ, ਕੋਈ ਨਾ ਰਾਹ ਛੱਡਿਆ
raj ਨੂੰ ਕਿਹੜਾ ਦੱਸ ਨੀ ਅੜੀਏ, ਨਸ਼ਾ ਚੜ੍ਹਾ ਛੱਡਿਆ

ਜਿੱਥੇ ਚਾਨਣ ਨਾ ਤੇਰਾ ਨੀ, ਉਹ ਸਾਰੀ ਦੁਨੀਆ ‘ਤੇ ਥਾਂ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ
ਤੈਨੂੰ ਤੱਕਦੇ ਜ਼ਮਾਨੇ ਲੰਘ ਗਏ, ਤੇ ਕਿੱਥੇ ਦੁਨੀਆ, ਪਤਾ ਕੋਈ ਨਾ
ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ
Random Song Lyrics :
- saturday heartbreak - varsity mac lyrics
- вспоминай (remember) - whit3luv & slattyboi lyrics
- ay, humanidad! - alex escot lyrics
- milk shake - hexy_lee lyrics
- june - 1lyrah lyrics
- 980 part iii - mad sadiq lyrics
- rage - jaime (fra) lyrics
- why am i trippin - sensei steve lyrics
- bag it up - the cool kids lyrics
- non piangere - goldie kk lyrics