
shinin' - tegi pannu & manni sandhu lyrics
[pre*chorus]
ਗੋਰੀਆਂ ਗੱਲ੍ਹਾਂ ‘ਚ ਪੈਂਦੇ ਟੋਏ ਮਰਜਾਣੀਏ
ਆਉਂਦੇ ਆ ਨੀ ਯਾਦ ਲੋਏ ਲੋਏ ਮਰਜਾਣੀਏ
ਕਾਤਿਲ ਨਿਗਾਹਾਂ, ਤੋਬਾ ਅਦਾਵਾਂ
ਕਾਤਿਲ ਨਿਗਾਹਾਂ, ਤੋਬਾ ਅਦਾਵਾਂ
ਕੋਕਾ ਚੰਨ ਨਾਲ਼ੋਂ ਵੱਧ ਰਸ਼ਣਾਈ ਫਿਰਦਾ
[chorus]
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
(ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ)
[verse 1]
ਨੀ ਤੇਰੀ ਭੋਲ਼ੀ ਭੋਲ਼ੀ ਸੂਰਤ ਮੇਰੇ ਦਿਲ ਵਿਚ ਕਰ ਗਈ ਮੂਰਤ
ਕਹਿਰ ਗੁਜ਼ਾਰੇਂਗੀ, ਨੀ ਕਹਿਰ ਗੁਜ਼ਾਰੇਂਗੀ
ਨੀ ਤੂੰ ਤਰਸ਼ੀਆਂ ਚਲਦੀ ਚਾਲਾਂ waiting’an ਵਿੱਚ ਰੱਖਦੀ call’an
ਚੰਨ ਕੋਈ ਚਾੜ੍ਹੇਂਗੀ, ਨੀ ਚੰਨ ਕੋਈ ਚਾੜ੍ਹੇਂਗੀ
ਮੰਗ ਆਂ ਤੂੰ ਜੱਟ ਦੀ ਨੀ, ਹਿੰਡ ਕੇ ਵਿਆਹੂੰ ਗਾ
ਮੰਗ ਆਂ ਤੂੰ ਜੱਟ ਦੀ ਨੀ, ਹਿੰਡ ਕੇ ਵਿਆਹੂੰ
ਸਾਰੇ ਪਿੰਡ ਦੀ ਮੰਢੀਰ ਦਬਕਾਈ ਫਿਰਦਾ
[chorus]
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
[verse 2]
ਕਦੇ open ਕਦੇ private ਤੇਰੀ ਹੁੰਦੀ ਐ profile
ਨੀ ਤਾਂ ਵੀ ਟਲ਼ਦੀ ਨਾਂ, ਤੂੰ ਤਾਂ ਵੀ ਟਲ਼ਦੀ ਨਾਂ
low carb ਤੂੰ ਖਾਵੇਂ meal’an, ਦਿਨ ਦੀਆਂ 60 ਤੂੰ ਪਾਉਂਦੀ reel’an
ਨਜ਼ਰ ਲਵਾ ਲਈਂ ਨਾ, ਤੂੰ ਨਜ਼ਰ ਲਵਾ ਲਈਂ ਨਾ
ਲੁੱਟਿਆ ਐ ਜੱਗ ਤੇਰੇ ਰੰਗਲ਼ੇ ਜਿਹੇ ਹਾਸੇ ਨੇ
ਲੁੱਟਿਆ ਐ ਜੱਗ ਤੇਰੇ ਰੰਗਲ਼ੇ ਜਿਹੇ ਹਾਸੇ
photo ਹੱਸਦੀ ਦੀ frame ‘ਚ ਜੜਾਈ ਫਿਰਦਾ
[chorus]
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
(ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ)
[verse 3]
ਗੀਤਾਂ ਮੇਰਿਆਂ ਦੇ ਵਿੱਚ ਤੇਰਾ ਹੀ ਜ਼ਿਕਰ ਐ
ਲਾਜ਼ਮੀ ਹੀ ਰਹਿੰਦਾ ਤੇਰਾ ਪੰਨੂ ਨੂੰ ਫਿਕਰ ਐ
ਓ ਝਾਂਜਰ ਦੇ ਜਦ ਬੋਰ ਛਣਕਦੇ, ਸਿੱਟੇ ਪੱਕਣ ਓਦੋਂ ਕਣਕ ਦੇ
ਕੁੜੀ ਕਾਹਦੀ ਤੂੰ ਜਾਦੂ ਐਂ ਨੀ, ਬੰਦ ਜਿੰਦਰੇ ਦੀ ਚਾਬੀ ਐਂ ਨੀ
ਖੁੱਲ੍ਹ ਜਾ ਸਿੰਮ*ਸਿੰਮ ਰੀਝ ਪੁਗਾਅ ਦੇ, ਸਦਰਾਂ ਨੂੰ ਤੂੰ ਬੰਨ੍ਹ ਆ ਲਾ ਦੇ
ਥਾਂ ਥਾਂ ਦਰ ਦਰ ਭਟਕੀ ਫਿਰਦਾ, ਆਜਾ ਤੂੰ ਮੰਜ਼ਿਲ ਦਿਖਲਾਦੇ
ਪਹਿਲੀ ਫ਼ੁਰਸਤ ਵਿੱਚ ਲੈ ਜਾਂ ਤੈਨੂੰ ਕੱਢ ਕੇ
ਪਹਿਲੀ ਫ਼ੁਰਸਤ ਵਿੱਚ ਲੈ ਜਾਂ ਤੈਨੂੰ ਕੱਢ
ਨਾਮ ਦਿਲ ਦੀ ਜਾਗੀਰ ਲਵਾਈ ਫਿਰਦਾ
[chorus]
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
ਸੁੱਟ ਦੇ ਰਕਾਨੇ ਪਾਇਆ ਚੀਚੀ ਵਿੱਚ ਛੱਲਾ
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
Random Song Lyrics :
- demerol y piedras - rufus t. firefly lyrics
- freedom to change - brittany thoms lyrics
- she's not just a pretty face (blue "international" version) - shania twain lyrics
- rockstar - boothboys lyrics
- カーテンコール (curtain call) - predia lyrics
- keine angst - monet192 lyrics
- meet me at our spot (live) - the anxiety lyrics
- the housewife's lament - patty duke lyrics
- трэпатрип (trapatrip) - димдэкт (dimdekt) lyrics
- ekki vera súr - kafteinn hafsteinn lyrics